ਸ਼ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਸਦਮਾ, ਜਵਾਨ ਪੁੱਤਰ ਦਾ ਦੇਹਾਂਤ.
ਸ਼੍ਰੋਮਣੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਦਾ ਦੇਹਾਂਤ
ਲੁਧਿਆਣਾ, 29 ਅਪ੍ਰੈਲ (ਗੀਤਾ ਸਕਸੈਨਾ) : ਸ਼੍ਰੋਮਣੀ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਸਭਾ ਪੰਜਾਬ ਦੇ ਪ੍ਰਧਾਨ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਜਿਸ ਦਾ ਮੰਗਲਵਾਰ ਨੂੰ ਸੰਖੇਪ ਬੀਮਾਰੀ ਉਪਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਸੀ , ਉਸਨੂੰ ਅੱਜ ਇਲਾਕਾ ਵਾਸੀਆਂ, ਪਾਲੀ ਦੇਤਵਾਲੀਆ ਦੇ ਪ੍ਰਸ਼ੰਸਕ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਪਿੰਡ ਦੇਵਤਵਾਲ ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ।
ਮਨਜੋਤ ਸਿੰਘ (35 ਸਾਲ) ਪਿਛਲੇ ਅੱਠ ਸਾਲ ਤੋਂ ਪਿੰਡ ਨੇੜੇ ਬਣੀ ਇੱਕ ਵਿਕਸਤ ਕਾਲੋਨੀ ਵਿੱਚ ਨੌਕਰੀ ਕਰ ਰਿਹਾ ਸੀ। ਆਪਣੇ ਪਿੱਛੇ ਉਹ ਆਪਣੀ ਪਤਨੀ ਤੇ ਮਾਸੂਮ ਬੇਟਾ ਬੇਟੀ ਨੂੰ ਪਿੱਛੇ ਛੱਡ ਗਏ ਹਨ।
ਪਾਲੀ ਦੇਤਵਾਲੀਆ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਾਮਲ ਦਾਖਾ ਹਲਕੇ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਅਯਾਲੀ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪਵਨ ਦੀਵਾਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ , ਲੋਕ ਗਾਇਕ ਜਸਵੰਤ ਸੰਦੀਲਾ ਤੇ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰਘ ਗਿੱਲ ਨੇ ਵਿੱਛੜੇ ਨੌਜਵਾਨ ਮਨਜੋਤ ਸਿੰਘ ਦੀ ਦੇਹ ਤੇ ਦੋਸ਼ਾਲਾ ਤੇ ਪੁਸ਼ਪ ਮਾਲਾਵਾਂ ਭੇਂਟ ਕੀਤੀਆਂ।
ਇਸ ਮੌਕੇ ਉੱਘੇ ਲੇਖਕ ਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਕੱਤਰ ਜਨਰਲ ਡਾ, ਨਿਰਮਲ ਸਿੰਘ ਜੌੜਾ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ,ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਲੋਕ ਗਾਇਕ ਰਣਜੀਤ ਮਣੀ, ਸੁੱਖ ਚਮਕੀਲਾ,ਆਤਮਾ ਸਿੰਘ ਬੁੱਢੇਵਾਲੀਆ, ਟਹਿਲ ਸਿੰਘ ਖੀਵਾ, ਯੁੱਧਵੀਰ ਮਾਣਕ, ਉੱਘੇ ਗੀਤਕਾਰ ਅਮਰੀਕ ਸਿੰਘ ਤਲਵੰਡੀ, ਅਸ਼ਵਨੀ ਵਰਮਾ, ਸੇਵਾ ਸਿੰਘ ਨੌਰਥ, ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ, ਦਲਵਿੰਦਰ ਦਿਆਲਪੁਰੀ, ਸੰਗੀਤਕਾਰ ਕਰਨ ਪ੍ਰਿੰਸ, ਮੰਜੂ ਮਾਨ, ਅਮਰਜੀਤ ਸ਼ੇਰਪੁਰੀ, ਕੰਵਲਜੀਤ ਸਿੰਘ ਸ਼ੰਕਰ,ਪੰਜਾਬੀ ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ , , ਅਸ਼ਵਨੀ ਜੇਤਲੀ,ਕਰਮਦੀਪ ਸਿੰਘ ਬਿਰਦੀ, ਗੀਤਕਾਰ ਚੰਨ ਜੰਡਿਆਲਵੀ ਨੇ ਵੀ ਇਸ ਮੌਕੇ ਦੇਤਵਾਲੀਆ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
