ਗੁ.ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਕੇਂਦਰੀ ਅਸਥਾਨ ਤੋਂ 3 ਜਨਵਰੀ ਨੂੰ ਦੁਪਹਿਰ 1 ਵਜੇ ਨਿਕਲਣ ਵਾਲੇ ਨਗਰ ਕੀਰਤਨ ਸਬੰਧੀ ਅਕਾਲੀ ਜੱਥਾ ਸ਼ਹਿਰੀ ਦੀ ਹੋਈ ਵਿਸ਼ੇਸ਼ ਮੀਟਿੰਗ.

 

ਲੁਧਿਆਣਾ 29 ਦਸੰਬਰ - ਅਕਾਲੀ ਜੱਥਾ ਸ਼ਹਿਰੀ ਦੇ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਕੇਂਦਰੀ ਅਸਥਾਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸ਼ਮੇਸ਼ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਤਿੰਨ ਜਨਵਰੀ ਨੂੰ ਨਗਰ ਕੀਰਤਨ ਸਜਾਏ ਜਾਣਗੇ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਅਕਾਲੀ ਜੱਥਾ ਸ਼ਹਿਰੀ ਦੇ ਆਗੂ ਸਾਹਿਬਾਨਾਂ, ਗੁਰਦੁਆਰਾ ਕਮੇਟੀ ਵੱਲੋਂ ਹੋਰਨਾਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਨਗਰ ਕੀਰਤਨ ਸਬੰਧੀ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੌਕੇ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋ, ਰਣਜੀਤ ਸਿੰਘ ਢਿੱਲੋ, ਭੁਪਿੰਦਰ ਸਿੰਘ ਭਿੰਦਾ, ਪਰਉਪਕਾਰ ਸਿੰਘ ਘੁੰਮਣ, ਗੁਰਦੁਆਰਾ ਕਮੇਟੀ ਪ੍ਰਧਾਨ ਗੁਰਮੀਤ ਸਿੰਘ, ਜਰਨੈਲ ਸਿੰਘ ਆਦਿ ਨੇ ਆਪਣੇ ਸੰਬੋਧਨ ਸਮੇਂ ਸੁਚੱਜੇ ਪ੍ਰਬੰਧ, ਇਕਜੁੱਟਤਾ, ਟਰੈਫਿਕ ਵਿਵਸਥਾ, ਲੰਗਰਾਂ ਲਈ ਵਰਤੇ ਜਾਣ ਵਾਲੇ ਜੂਠੇ ਡਿਸਪੋਜਬਲਾਂ ਦੀ ਸਾਫ ਸਫਾਈ ਆਦਿ ਵਲ ਖਾਸ ਧਿਆਨ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਗਰ ਕੀਰਤਨ ਦੌਰਾਨ ਸਾਰੇ ਧਰਮਾਂ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਜਾਵੇਗਾ। ਜਿਸ ਦੌਰਾਨ ਸਮੁੱਚੇ ਆਗੂਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਸਾਰੀਆਂ ਸਭਾਵਾਂ ਨੂੰ ਨਾਲ ਲੈ ਕੇ ਇੱਕ ਸਾਂਝਾ ਨਗਰ ਕੀਰਤਨ ਇਸੇ ਸਥਾਨ ਤੋਂ ਕੱਢਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਸ਼ਪਾਲ ਸਿੰਘ ਫੌਜੀ ਅਤੇ ਸੁਖਦੇਵ ਡਿੰਪੀ ਦੇ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਜੀਤ ਸਿੰਘ, ਬੋਬੀ ਗਰਚਾ, ਹਰਚਰਨ ਸਿੰਘ ਗੋਹਲਵੜੀਆ, ਜੇ.ਜੇ ਅਰੋੜਾ, ਜਤਿੰਦਰ ਖਾਲਸਾ, ਜਸਦੀਪ ਸਿੰਘ ਕਾਉਂਕੇ, ਨੇਕ ਸਿੰਘ ਸੇਖੇਵਾਲ, ਬਲਜੀਤ ਸਿੰਘ ਛਤਵਾਲ, ਗੁਰਮੇਲ ਸਿੰਘ, ਸ਼ਮਸ਼ੇਰ ਸਿੰਘ ਗਰੇਵਾਲ, ਨਰੇਸ਼ ਧੀਂਗਾਨ, ਕੁਲਵਿੰਦਰ ਕਿੰਦਾ, ਰਾਜਵਿੰਦਰ ਸਿੰਘ ਮਾਂਗਟ, ਹਰਪ੍ਰੀਤ ਮੈਂਕਟ, ਸਤਨਾਮ ਸਿੰਘ ਕੈਲੇ, ਹਰਪ੍ਰੀਤ ਸਿੰਘ ਡੰਗ, ਜੀਵਨ ਧਵਨ,  ਕੁਲਦੀਪ ਗੁਰੂ, ਹਰਪਾਲ ਸਿੰਘ, ਸਰਬਜੀਤ ਸਿੰਘ ਛਾਪਾ, ਸਰੂਪ ਸਿੰਘ ਮਠਾੜੂ ਬਲਵਿੰਦਰ ਸਿੰਘ ਭੁੱਲਰ ਕੁਲਦੀਪ ਸਿੰਘ ਮਨਜੀਤ ਨਗਰ, ਬਲਕਾਰ ਸਿੰਘ ਸਵਾਲੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਟਾਊਨ ਐਕਸਟੈਂਸ਼ਨ ਤੋਂ ਇੰਦਰਜੀਤ ਸਿੰਘ ਮੱਕੜ, ਹਰਮਿੰਦਰ ਸਿੰਘ ਕੋਹਲੀ, ਗੁਰ ਅਸੀਸ ਸਿੰਘ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਦਰਸ਼ਨ ਸਿੰਘ ਰਾਜੂ, ਚਰਨਜੀਤ ਸਿੰਘ, ਰਮਨਦੀਪ ਸਿੰਘ ਦੀਪਕ, ਦਰਸ਼ਨ ਸਿੰਘ ਦਰਸ਼ੀ, ਗੁਰਵਿੰਦਰ ਬੱਤਰਾ, ਰਸ਼ਪਾਲ ਸਿੰਘ, ਭੁਪਿੰਦਰ ਪਾਲ ਸਿੰਘ ਧਵਨ, ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਦੇ ਵਿੱਚ ਹੋਰ ਆਗੂ ਸਾਹਿਬਾਨ ਅਤੇ ਸੰਗਤਾਂ ਹਾਜਰ ਸਨ।