ਪਾ ਦੇ ਕਫ਼ਨ ਮਾੜਿਆਂ ਹਾਲਾਤਾਂ ਨੂੰ.
ਤੂੰ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ,
ਪਾ ਦੇ ਕਫ਼ਨ ਮਾੜਿਆਂ ਹਾਲਾਤਾਂ ਨੂੰ,
ਤੂੰ ਮੰਜ਼ਿਲ ਚੁਣੀ ਖੁਦ ਆਪਣੀ,
ਰਸਤੇ ਦਾ ਰਹੀਂ ਪਾਬੰਦ ਆਪਣੇ ,
ਨਾ ਕਰੀਂ ਵਾਂਗ ਖਰਗੋਸ਼ ਦੇ ਤੇਜ਼ੀ ਤੂੰ,
ਰੱਖੀੰ ਕਛੂਕੁੰਮੇ ਵਾਂਗੂੰ ਹੌਂਸਲਾ ਬੁਲੰਦ ਆਪਣਾ,
ਸਿਰ ਧੜ ਦੀ ਬਾਜੀ ਲਾਉਣੀ ਪਊ ,
ਤੂੰ ਭੁੱਲ ਜਾਈਏ ਦਿਨ ਅਤੇ ਰਾਤਾਂ ਨੂੰ,
ਤੂੰ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ,
ਪਾ ਦੇ ਕਫ਼ਨ ਮਾੜਿਆਂ ਹਾਲਾਤਾਂ ਨੂੰ,
ਤੇਰੀ ਸੋਚ ਤਰਾਸ਼ਿਆ ਪੱਥਰ ਹੋਊ,
ਤੈਨੂੰ ਹਰ ਇਕ ਦਰਦ ਸਹਿਣਾ ਪਊ,
ਤੇਰੀ ਸੋਚ ਜਿੱਤੂਗੀ ਇਕ ਵਾਰੀ,
ਭਾਵੇਂ ਲੱਖ ਵਾਰੀ ਤੈਨੂੰ ਹਾਰਨਾ ਪਊ,
ਸਮਝਾ ਕੇ ਰੱਖੀੰ ਦਿਲ ਆਪਣਾ
ਡੋਲੀੰ ਨਾ ਦੇਖ ਹਾਲਾਤਾਂ ਨੂੰ,
ਤੂੰ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ,
ਪਾ ਦੇ ਕਫ਼ਨ ਮਾੜਿਆਂ ਹਾਲਾਤਾਂ ਨੂੰ,
ਤੇਰੀ ਸੋਚ ਇਕ ਮਿਸਾਲ ਬਣੂ
ਲੋਕੀਂ ਖੜ੍ਹ ਖੜ੍ਹ ਤੈਨੂੰ ਤਾੜਣਗੇ,
ਚੰਗੇ ਲੋਕ ਬਣਨਗੇ ਹਮਦਰਦ ਤੇਰੇ,
ਮਾੜੇ ਲੋਕ ਤਾਅਨੇ ਤੈਨੂੰ ਮਾਰਨਗੇ,
ਤੇਰੀ ਸੋਚ ਖੰਬ ਖਿਲਾਰ ਉੱਡੂ,
ਖਤਮ ਕਰ ਦੂ ਜਾਤਾਂ ਪਾਤਾਂ ਨੂੰ,
ਤੂੰ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ,
ਪਾ ਦੇ ਕਫ਼ਨ ਮਾੜਿਆਂ ਹਾਲਾਤਾਂ ਨੂੰ
Mandy khattra
