ਡੈਨੀ ਬੰਡਾਲਾ ਨੇ ਉਪਿੰਦਰਬੀਰ ਨੂੰ ਕੀਤਾ ਸਨਮਾਨਿਤ .
ਸੋਨਾ ਤਗਮਾ ਜੇਤੂ ਉਪਿੰਦਰਬੀਰ ਸਿੰਘ ਸਿੱਧੂ ਨੂੰ ਡੈਨੀ ਬੰਡਾਲਾ ਨੇ ਸਨਮਾਨਿਤ ਕੀਤਾ
ਜੰਡਿਆਲਾ ਗੁਰੂ, 21 ਅਪ੍ਰੈਲ ( ਮਲਕੀਤ ਸਿੰਘ ਚੀਦਾ )
ਜੀਵਨ ਆਸ ਫਾਉਂਡੇਸਨ ਦੇ ਐਮਡੀ ਉਪਿੰਦਰਬੀਰ ਸਿੰਘ ਸਿੱਧੂ ਮੱਖਣਵਿੰਡੀ ਨੂੰ ਸੋਨੇ ਤੇ ਕਾਂਸੀ ਜਿਤਣ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਿੰਡ ਮੱਖਣਵਿੰਡੀ ਉਪਿੰਦਰਬੀਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਡੈਨੀ ਬੰਡਾਲਾ ਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਉਪਿੰਦਰਬੀਰ ਸਿੰਘ ਸਿੱਧੂ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰੱਬ ਇਸ ਹੋਣਹਾਰ ਸਖਸੀਅਤ ਨੂੰ ਹੋਰ ਤਰੱਕੀਆਂ ਬਖਸਣ । ਇਥੇ ਵਰਨਣਯੋਗ ਹੈ ਕਿ ਪੰਜਵੀਂ ਖੇਲੇ ਸਨਲ ਮਾਸਟਰਜ, ਫਿੱਟ ਇੰਡੀਆ ਮਾਸਟਰ ਅਤੇ ਵੰਨ ਤਲਬ ਵੱਲੋਂ ਪੰਜਵੀਂ ਅਥਲੇਟਿਕਸ ਮੀਟ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬ ਵੱਲੋਂ ਉਪਿੰਦਰਬੀਰ ਸਿੰਘ ਸਿੱਧੂ ਮੱਖਣਵਿੰਡੀ ਨੇ 40 ਕੈਟਾਗਰੀ ਵਿੱਚ ਭਾਗ ਲਿਆ ਸੀ। ਜਿਸ ਵਿੱਚ ਸਿੱਧੂ ਨੇ ਇੱਕ ਸੋਨੇ ਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਪੂਰੇ ਇਲਾਕੇ, ਪੰਜਾਬ ਤੇ ਦੇਸ ਦਾ ਨਾਮ ਰੋਸਨ ਕੀਤਾ।
ਜਿਸ ਕਾਰਨ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੋ ਤੇ ਇਲਾਕੇ ਦੀਆਂ ਕਈ ਨਾਮਵਰ ਸਖਸੀਅਤਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਿੱਧੂ ਦੱਸਿਆ ਕਿ 23 ਵੀ ਦੇਸੀਆ ਮਾਸਟਰਜ ਚੈਂਪੀਅਨਸ਼ਿਪ 2025 ਵਿੱਚ ਵੀ ਉਹਨਾਂ ਭਾਰਤ ਵੱਲੋਂ ਭਾਗ ਲਿਆ ਸੀ । ਜੀਵਨ ਆਸ ਫਾਉਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਉਪਿੰਦਰਬੀਰ ਸਿੰਘ ਸਿੱਧੂ ਮੱਖਣਵਿੰਡੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਉਹ ਸੰਨ 2018 ਤੋਂ ਚੱਲ ਰਹੀ ਜੀਵਨ ਆਸ ਫਾਉਂਡੇਸਨ ਜੇ ਕੇ ਹਨੂੰਮਾਨਗੜ੍ਹ (ਰਾਜਸਥਾਨ) ਵਿੱਚ ਹੈ ਜਿਥੇ ਅਨੇਕਾਂ ਨੌਜਵਾਨ ਨੂੰ ਨਸੇ ਛੱਡ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਥੇ ਸਕੇ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀ�" ਨੇ ਵੀ ਸਿੱਧੂ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਤੇ ਸਾਬਕਾ ਸਰਪੰਚ ਸ੍ਰ ਜਸਵੰਤ ਸਿੰਘ, ਗਿਰਧਾਰੀ ਸਿੰਘ, ਗੁਰਮੇਜ ਸਿੰਘ, ਵਰਿੰਦਰ ਸਿੰਘ, ਮਾਸਟਰ ਸੁਖਦੇਵ, ਹਰਪਾਲ, ਹਰਪਿੰਦਰ , ਹਰਜਿੰਦਰ , ਹੈਪੀ ਭਲਵਾਨ,ਜੱਗੂ, ਵਰਿੰਦਰ ਤੋਤੂ, ਦਵਿੰਦਰ ਦੁਬਈ , ਡਿਪਟੀ, ਮਲੇਸ਼ੀਆ, ਗੁਰਵਿੰਦਰ ਮਲੇਸ਼ੀਆ, ਕੈਪਟਨ ਮਲੇਸ਼ੀਆ, ਪ੍ਰਿੰਸ ਮਲੇਸ਼ੀਆ, ਅਕਾਸ਼ ਮਲੇਸ਼ੀਆ ਹੋਰ ਆਦਿ।
