ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਕੋਰ ਕਮੇਟੀ ਨੇ ਲਏ ਅਹਿਮ ਫੈਸਲੇ.
*ਜਲਦੀ ਜਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ
ਲੁਧਿਆਣਾ - ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ ਬਾਬੂ ਸਿੰਘ ਬਰਾੜ, ਪ੍ਰਗਟ ਸਿੰਘ ਜੱਲੂਪੁਰ , ਐਡਵੋਕੇਟ ਹਰਪਾਲ ਸਿੰਘ ਖਾਰਾ,ਸ ਕਾਬਲ ਸਿੰਘ ਫਿਰੋਜ਼ਪੁਰ,ਸ ਅਵਤਾਰ ਸਿੰਘ ਜਵਾਹਰਕੇ, ਸ ਚਰਨਜੀਤ ਸਿੰਘ ਭਿੰਡਰ ,ਸ ਪ੍ਰਿਥੀਪਾਲ ਸਿੰਘ ਬਟਾਲਾ ਅਤੇ ਸ ਗੁਰਲਾਲ ਸਿੰਘ ਸਖੀਰਾ ਸ਼ਾਮਲ ਹੋਏ। ਮੀਟਿੰਗ ਵਿੱਚ ਪਾਰਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਮੁਲਅੰਕਣ ਕੀਤਾ ਗਿਆ । ਪਾਰਟੀ ਦੇ ਸੰਗਠਨ, ਜਥੇਬੰਦਕ ਢਾਂਚਾ ਅਤੇ ਪਾਰਟੀ ਦੀ ਮੈਂਬਰਸ਼ਿਪ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਤਰਨਤਾਰਨ ਜਿਮਨੀ ਚੋਣ ਸਬੰਧੀ, ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਅਤੇ ਨਵੇਂ ਬਣੇ ਹਾਲਾਤਾਂ ਸਬੰਧੀ ਮਸਲੇ ਵਿਚਾਰੇ ਗਏ।
ਮੀਟਿੰਗ ਵਿੱਚ ਲੰਮੀ ਵਿਚਾਰ ਚਰਚਾ ਤੋਂ ਬਾਅਦ ਫੈਸਲੇ ਲਏ ਗਏ ਕਿ ਪਾਰਟੀ ਸੰਗਠਨ ਨੂੰ ਮਜਬੂਤ ਕਰਨ ਅਤੇ ਪਾਰਟੀ ਦੀ ਮੈਂਬਰਸ਼ਿਪ ਵਿੱਚ ਤੇਜ਼ੀ ਲਿਆਉਣ ਲਈ ਨਵਾਂ ਜਥੇਬੰਦਕ ਢਾਂਚਾ ਅਮਲ ਵਿੱਚ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਤਹਿਤ ਵਰਕਿੰਗ ਕਮੇਟੀ, ਸਟੇਟ ਕਾਰਜਕਾਰੀ ਢਾਂਚਾ ਅਤੇ ਜ਼ਿਲ੍ਹਾ ਪੱਧਰੀ ਕਾਰਜਕਾਰੀ ਢਾਂਚਾ ਬਣਾਉਣ ਦਾ ਨਿਰਨਾ ਲਿਆ ਗਿਆ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ,ਜੋਨ ਇੰਚਾਰਜ ,ਪ੍ਰੈਸ ਸਕੱਤਰ,ਆਈਟੀ ਅਤੇ ਸੋਸ਼ਲ ਮੀਡੀਆ ਸੈਲ ਅਤੇ ਪਾਰਟੀ ਦੇ ਬੁਲਾਰਿਆਂ ਸਬੰਧੀ ਅਹਿਮ ਫੈਸਲੇ ਲਏ ਗਏ। ਪਾਰਟੀ ਦਾ ਧਾਰਮਿਕ ਵਿੰਗ, ਇਸਤਰੀ ਵਿੰਗ ,ਐਸਸੀ ਵਿੰਗ ,ਯੂਥ ਵਿੰਗ ਅਤੇ ਲੀਗਲ ਸੈਲ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ।
ਸ੍ਰੀ ਮੁਕਤਸਰ ਦੀ ਪਵਿੱਤਰ ਧਰਤੀ ਤੇ ਮਾਘੀ ਮੌਕੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਸ੍ਰੀ ਖਡੂਰ ਸਾਹਿਬ ਅਤੇ ਮੁੱਖ ਸੇਵਾਦਾਰ ਪਾਰਟੀ ,ਦੀ ਪੈਰੋਲ ਅਤੇ ਐਨ ਐਸ ਏ ਦੇ ਸੰਬੰਧ ਵਿੱਚ ਨਵੀਂ ਰਣਨੀਤੀ ਉਲੀਕੀ ਗਈ।
ਅਖੀਰ ਵਿਚ ਕੋਰ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪ੍ਰਤੀ ਅਪਣਾਏ ਗਏ ਮਾੜੇ ਰੱਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਆਪਣੀ ਸਤਾ ਦੀ ਕੁਰਸੀ ਹਿਲਦੀ ਵੇਖ ਕੇ ਸਿਆਸੀ ਬਦਲਾਖੋਰੀ ਤਹਿਤ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇ ਰਹੀਆਂ। ਪਰ ਪੰਜਾਬ ਦੇ ਲੋਕ ਉਹਨਾਂ ਨੂੰ ਆਪਣਾ ਆਗੂ ਮੰਨ ਚੁੱਕੇ ਹਨ। ਪੰਜਾਬ ਵਿੱਚ ਅਗਲੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ,ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਬਣੇਗੀ।