Pushpa Rani appointed as President of America Unit ofMalwa Sabhyachark Manch .

ਮਾਲਵਾ ਸੱਭਿਆਚਾਰਕ ਮੰਚ ਦੀ ਪਲੇਠੀ ਮੀਟਿੰਗ ਵਿੱਚ ਉੱਘੀ ਸਮਾਜਸੇਵਿਕਾ ਪੁਸ਼ਪਾ ਰਾਣੀ ਅਮਰੀਕਾ ਦੀ ਮੰਚ ਦੀ ਪ੍ਰਧਾਨ ਬਣੀ

 

10 ਜਨਵਰੀ ਨੂੰ ਧੀਆਂ ਦਾ 30ਵਾਂ ਲੋਹੜੀ ਮੇਲਾ ਗੁਰੂ ਨਾਨਕ ਭਵਨ ਵਿੱਚ ਲੱਗੇਗਾ- ਬਾਵਾ, ਝਾਂਡੇ

 

ਲੁਧਿਆਣਾ, 1 ਦਸੰਬਰ (ਇੰਦਰਜੀਤ)- ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਮੰਚ ਪੰਜਾਬ ਜਸਵੀਰ ਸਿੰਘ ਰਾਣਾ ਝਾਂਡੇ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਮੰਚ ਦੇ ਸਰਪ੍ਰਸਤ ਡਾ. ਜਗਤਾਰ ਧੀਮਾਨ, ਮੰਚ ਦੀ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ, ਮੰਚ ਦੀ ਕਨਵੀਨਰ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਮੰਚ ਰੇਸ਼ਮ ਸੱਗੂ ਅਤੇ ਮੰਚ ਦੀ ਮੀਟਿੰਗ ਵਿੱਚ ਉੱਘੇ ਸਮਾਜਸੇਵੀ ਐੱਸ.ਐੱਸ ਖੁਰਾਣਾ ਵੀ ਵਿਸ਼ੇਸ਼ ਤੌਰ 'ਤੇ ਆਏ ਇਸ ਸਮੇਂ ਮੰਚ ਵੱਲੋਂ ਲਏ ਫੈਸਲੇ ਅਨੁਸਾਰ ਉੱਘੀ ਸਮਾਜਸੇਵਿਕਾ ਜਿਸ ਨੇ ਅਮਰੀਕਾ ਦੀ ਧਰਤੀ 'ਤੇ ਸਿਆਟਲ ਵਿੱਚ ਛੋਟਾ ਜਿਹਾ ਪੰਜਾਬ ਵਸਾ ਕੇ ਮਨੁੱਖਤਾ ਦੀ ਸੇਵਾ ਅਤੇ ਪੰਜਾਬੀ ਵਿਰਾਸਤ ਦਾ ਵੱਡਾ ਕੇਂਦਰ ਬਣਾਇਆ ਹੋਇਆ ਹੈ ਉਸ ਮਹਾਨ ਮਾਤਾ ਪੁਸ਼ਪਾ ਰਾਣੀ ਨੂੰ ਅਮਰੀਕਾ ਦੀ ਮਾਲਵਾ ਸੱਭਿਆਚਾਰਕ ਮੰਚ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਸਰਦੂਲ ਸਿੰਘ ਸਿੱਧੂ ਨੂੰ ਮੰਚ ਦੇ ਸਰਪ੍ਰਸਤ ਬਾਵਾ ਨੇ ਐਲਾਨਿਆ

           ਇਸ ਸਮੇਂ ਬਾਵਾ ਅਤੇ ਰਾਣਾ ਝਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੀਆਂ ਦਾ 30ਵਾਂ ਲੋਹੜੀ ਮੇਲਾ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ 10 ਜਨਵਰੀ 2026 ਨੂੰ ਲਗਾਇਆ ਜਾਵੇਗਾ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਮੇਲੇ ਵਿੱਚ 2025 ਵਿੱਚ ਜਨਮ ਲੈਣ ਵਾਲੀਆਂ ਨੰਨ੍ਹੀਆਂ ਬੱਚੀਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਉਨ੍ਹਾਂ ਦੱਸਿਆ ਕਿ ਮੇਲੇ ਵਿਚ ਗੀਤ ਸੰਗੀਤ ਦੇ ਨਾਲ ਨਾਲ ਗਿੱਧੇ ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਸਮਾਜਸੇਵੀ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਇਸ ਸਮੇਂ ਮੀਟਿੰਗ ਵਿੱਚ ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਜਗਜੀਵਨ ਸਿੰਘ ਗਰੀਬ ਰਕਬਾ, ਹਰੀਦੇਵ ਬਾਵਾ, ਮਨਜੀਤ ਕੌਰ, ਆਰਟਿਸਟ ਬੀਬੀ ਹਰਜੀਤ ਕੌਰ, ਅਮਿਤ ਕੁਮਾਰ, ਮਮਤਾ ਰਾਣੀ, ਪਰਮਾਤਮਾ ਤਿਵਾੜੀ, ਰਾਜ ਕੁਮਾਰ, ਸੰਜੇ ਠਾਕੁਰ, ਅਮਨਿੰਦਰ ਦਾਖਾ, ਹਰਮਿੰਦਰ ਕੁਮਾਰ ਕਾਲਾ, ਗੋਬਿੰਦ ਸ਼ਰਮਾ, ਬਬੀਤਾ ਸ਼ਰਮਾ ਆਦਿ ਹਾਜ਼ਰ ਸਨ