100 ਲੋੜਵੰਦ ਬੱਚਿਆਂ ਨੂੰ ਸਵੈਟਰ ਵੰਡੇ.

ਸੰਸਥਾ ਦੇ ਸਹਿਯੋਗ ਸਦਕਾ ਜਗਬੀਰ ਸਿੰਘ ਸੋਖੀ ਨੇ ਲੋੜਵੰਦ ਬੱਚਿਆਂ ਨੂੰ ਵੰਡੇ ਸਵੈਟਰ

  • ਲੁਧਿਆਣਾ, 30 ਅਕਤੂਬਰ ( ਰਾਕੇਸ਼ ਅਰੋੜਾ)- ਮਾਨਵਤਾ ਭਲਾਈ ਸੇਵਾ ਸੋਸਾਇਟੀ ਦੇ ਵੱਲੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਮਿਲਰ ਗੰਜ ਵਿਖੇ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ 100 ਲੋੜਵੰਦ ਬੱਚਿਆਂ ਨੂੰ ਸਵੈਟਰਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਅਕਾਲੀ ਆਗੂ ਜਗਬੀਰ ਸਿੰਘ ਸੋਖੀ ਅਤੇ ਪਰਉਪਕਾਰ ਸਿੰਘ ਘੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਸਵੈਟਰਾਂ ਦੀ ਵੰਡ ਕੀਤੀ। ਜਿਸ ਦੌਰਾਨ ਆਪਣੇ ਸੰਬੋਧਨ ਸਮੇਂ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਸੰਸਥਾ ਦੇ ਵੱਲੋਂ ਬੱਚਿਆਂ ਦੇ ਲਈ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਸਰਦ ਰੁੱਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਇਨਾਂ ਦੇ ਇਸ ਉਪਰਾਲੇ ਸਦਕਾ ਲੋੜਵੰਦ ਬੱਚਿਆਂ ਨੂੰ ਬਹੁਤ ਮਦਦ ਮਿਲੇਗੀ। ਉਨਾਂ ਕਿਹਾ ਕਿ ਹੋਰਨਾ ਦਾਨੀ ਸੱਜਣਾਂ ਨੂੰ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢਕੇ ਐਸੇ ਨੇਕ ਕਾਰਜਾਂ ਦੇ ਵਿੱਚ ਲਗਾਉਣਾ ਚਾਹੀਦਾ ਹੈ ਤਾਂ ਜੋ ਆਤਮਿਕ ਸ਼ਾਂਤੀ ਮਿਲਣ ਸਮੇਤ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਸਕੀਏ। ਇਸ ਮੌਕੇ ਸੰਸਥਾ ਦੇ ਸਮੂਹ ਆਗੂ ਸਾਹਿਬਾਨਾ ਤੋਂ ਇਲਾਵਾ ਸਰਬਜੀਤ ਸਿੰਘ ਛਾਪਾ, ਗੁਰਨੇਕ ਸਿੰਘ, ਅਮਰਦੀਪ ਸਿੰਘ ਦੀਪੀ, ਮੈਡਮ ਮਨਪ੍ਰੀਤ ਕੌਰ ਵਿਰਕ, ਮੈਡਮ ਮਨਦੀਪ ਕੌਰ, ਗੁਰਿੰਦਰਪਾਲ ਸਿੰਘ, ਮੈਡਮ ਸੁਖਵਿੰਦਰ ਕੌਰ ਆਦਿ ਹਾਜਿਰ ਸਨ।