ਮਹਿਲਾ ਮੈਂਬਰ ਪੰਚਾਇਤ ਦਾ ਕ*ਤ*ਲ .

ਪਿੰਡ ਧਗਾਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਨੇ ਗੁਆਂਢ ਰਹਿੰਦੀ ਮਹਿਲਾ ਮੈਂਬਰ ਪੰਚਾਇਤ ਦਾ ਗੋ*ਲੀ ਮਾਰਕੇ ਕੀਤਾ ਕ*ਤ*ਲ 

ਤਰਨਤਾਰਨ 23 ਅਕਤੂਬਰ (ਸੁਖਰਾਜ  ਸਿੰਘ  ਮੱਦੇਪੁਰ) ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਧਗਾਣਾ ਵਿਖੇ ਦੀਵਾਲੀ ਵਾਲੀ ਰਾਤ ਕਾਂਗਰਸ ਦੇ ਸਾਬਕਾ ਸਰਪੰਚ ਵੱਲੋਂ ਚਲਾਈ ਗਈ ਗੋ*ਲੀ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ ‌(40) ਪਤਨੀ ਜਤਿੰਦਰ ਸਿੰਘ ਦੀ ਮੌ*ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਇਸ ਗੋ*ਲੀਬਾ*ਰੀ ਦੌਰਾਨ ਦੋ ਹੋਰ ਲੋਕ ਜਖ਼ਮੀ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਡੀਐੱਸਪੀ ਪੱਟੀ ਲਵਕੇਸ਼ ਸੈਣੀ ਥਾਣਾ ਸਦਰ ਦੀ ਪੁਲਿਸ ਸਮੇਤ ਮੌਕੇ ’ਤੇ ਪੁੱਜੇ ਅਤੇ ਲਾ,ਸ਼ ਨੂੰ ਕਬਜੇ ਵਿੱਚ ਲੈ ਲਿਆ।ਮ੍ਰਿਤਕ ਔਰਤ ਦੇ ਪਤੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ’ਚ ਵੇਰਕਾ ਡੇਅਰੀ ਦਾ ਕੰਮ ਕਰਦੇ ਹਨ। ਰਾਤ ਨੂੰ ਬੱਚੇ ਗਲੀ ਵਿੱਚ ਪਟਾਕੇ ਚਲਾ ਰਹੇ ਸੀ ਤਾਂ ਉਨ੍ਹਾਂ ਦਾ ਗੁਆਢੀਆਂ ਨਾਲ ਝਗੜਾ ਹੋ ਗਿਆ। ਉਹ ਆਪਣੇ ਬੱਚਿਆਂ ਨੂੰ ਬੁਲਾਉਣ ਲਈ ਗਲੀ ਵਿੱਚ ਆਏ ਤਾਂ ਸਾਹਮਣੇ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਗੋ,ਲੀ ਚ,ਲਾ ਦਿੱਤੀ, ਜੋ ਉਸਦੀ ਪਤਨੀ ਮਨਦੀਪ ਕੌਰ ਦੇ ਲੱਗ ਗਈ। ਜ,ਖ਼ਮੀ ਹਾਲਤ ਵਿੱਚ ਮਨਦੀਪ ਕੌਰ ਨੂੰ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਗੋ,ਲੀ ਲੱਗਣ ਨਾਲ ਉਸਦੀ ਮੌ,ਤ ਹੋ ਗਈ। ਇਸ ਸੰਬੰਧੀ ਐਸ. ਐਚ. ਓ. ਥਾਣਾ ਸਦਰ ਪੱਟੀ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਔਰਤਾਂ ਅਤੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿ,ਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।