ਕਾਰ ਨੂੰ ਮਾਰੀ ਟੱਕਰ, ਗਰਭਵਤੀ ਔਰਤ ਨਾਲ ਕੀਤੀ ਬਦਸਲੂਕੀ.

ਇਕ ਕਾਰ ਨੂੰ ਟੱਕਰ ਮਾਰੀ ਦੂਜਾ ਡੀਐਸਪੀ ਨੂੰ ਬੁਲਾ ਕੇ ਕੀਤੀ ਮਾਰਕੁਟ, ਗਰਭਵਰੀ ਔਰਤ ਨੂੰ ਕੀਤਾ ਜਲੀਲ 

ਲੁਧਿਆਣਾ 23  ਅਕਤੂਬਰ (ਰਾਕੇਸ਼ ਅਰੋੜਾ) - ਥਾਣਾ ਸਰਾਭਾ ਨਗਰ ਦੇ ਇਲਾਕੇ ਫਿਰੋਜ਼ਪੁਰ ਰੋਡ 'ਤੇ ਬੀਤੀ ਰਾਤ ਕਾਰ ਸਵਾਰ ਗਰਭਵਤੀ ਔਰਤ ਨੂੰ ਦੂਜੇ ਕਾਰ ਸਵਾਰ ਨੇ ਓਹਨਾਂ ਦੀ ਕਾਰ ਨੂੰ ਟੱਕਰ ਮਾਰ ਕੇ ਓਹਨਾ ਦੀ ਕਾਰ ਨੂੰ  ਨੁਕਸਾਨ ਪਹੁੰਚਾਇਆ ਅਤੇ ਇਕ ਡੀ ਐਸ ਪੀ ਨੂੰ ਮੌਕੇ ਬੁਲਾ ਕੇ ਉਸ ਦੇ ਪਤੀ ਅਤੇ ਦਿਉਰ ਨਾਲ ਮਾਰ ਕੁੱਟ ਕਰਨ ਦੋਸ਼ ਲਗਾਇਆ ਹੈ

।ਗਰਭਵਤੀ ਔਰਤ ਦਾ ਦੋਸ਼ ਹੈ ਕਿ ਉਕਤ ਡੀ ਐਸ ਪੀ ਨੇ ਆਪਣੇ ਸਾਥੀਆਂ ਸਮੇਤ ਉਸ ਨਾਲ ਵੀ ਬਦਤਮੀਜ਼ੀ ਕੀਤੀ ਪੀੜਿਤਾ ਬਾੜੇਵਾਲ ਰੋਡ ਸਨਅਪਾਰਟਮੈਂਟ ਨਿਵਾਸੀ ਆਂਚਲ ਮੜੀਆ ਨੇ ਦੱਸਿਆ ਕਿ ਮੈ ਗਰਭਵਤੀ ਹਾਂ। ਮੇਰਾ ਪਤੀ ਹੋਜਰੀ ਦਾ ਕਾਰੋਬਾਰੀ ਹੈ ਬੀਤੀ ਰਾਤ ਤਕਰੀਬਨ 9:00 ਵਜੇ ਦੇ ਕਰੀਬ ਜਦੋਂ ਮੇਰਾ ਪਤੀ ਮੈਨੂੰ ਦਵਾਈ ਦਿਵਾਉਣ ਲਈ ਆਪਣੀ ਕਾਰ ਵਿਚ ਜਿਸਦਾ ਨੰ PB10GX1509  ਮਰੁਤੀ ਸਿਆਜ ਰੰਗ ਡਾਰਕ ਗਰੇ ਹੈ ਵਿਚ ਹਸਪਤਾਲ ਲਿਜਾ ਰਿਹਾ ਸੀ ਤਾਂ ਜਦੋ ਉਹ ਫਿਰੋਜ਼ਪੁਰ ਰੋਡ ਗੁਰਦੇਵ ਹਸਪਤਾਲ ਚੌਕ ਪੁੱਜੇ ਤਾਂ ਇਸ ਦੌਰਾਨ  ਇਕ ਗਡੀ ਨੰ PB10JD 2627 ਦੇ ਚਾਲਕ ਨੇ ਬੇਧਿਆਨੀ ਲਾਪਰਵਾਹੀ ਵਰਤਦੇ ਹੋਏ ਆਪਣੀ ਗਡੀ ਲਿਆ ਕੇ ਸਾਡੀ ਗੱਡੀ ਦੀ ਸਾਈਡ ਤੇ ਜੋਰ ਨਾਲ ਹਿਟ ਕਰਕੇ ਐਕਸੀਡੈਂਟ ਕਰ ਦਿਤਾ ਜਿਸ ਨਾਲ ਗਡੀ ਦੇ ਦਰਵਾਜੇ ਦੇ ਸ਼ੀਸ਼ੇ ਨਾਲ ਮੇਰਾ ਸਿਰ ਲਗੀਆ।  ਇਸ ਮੌਕੇ ਮੇਰੇ ਪਤੀ ਸੁਮਿਤ ਮੜੀਆ ਨੇ ਆਪਣੀ ਗੱਡੀ ਇਕ ਪਾਸੇ ਰੋਕ ਲਈ ਜਦੋ ਮੇਰੇ ਪਤੀ ਨੇ ਦੂਜੇ ਗਡੀ ਚਾਲਕ ਦਾ ਵਿਰੋਧ ਕੀਤਾ ਤਾਂ ਉਕਤ ਗੱਡੀ ਚਾਲਕ ਅਤੇ ਉਸ ਦੇ ਸਾਥੀ ਮੇਰੇ ਪਤੀ ਦੇ ਗਲ ਪੈ ਗਏ ਅਤੇ ਮੇਰੇ ਪਤੀ ਨੂੰ ਗਾਲੀ ਗਲੋਚ ਕਰਨ ਲੱਗੇ ਜਦੋ ਮੈਂ ਦੇਖ ਕੇ ਬਾਹਰ ਆਈ ਤਾਂ ਉਕਤ ਗਡੀ ਸਵਾਰ ਔਰਤਾਂ ਨੇ ਮੇਰੇ ਨਾਲ ਮਾਰਕੁਟ ਦੀ ਕੋਸ਼ਿਸ਼ ਕੀਤੀ ਜਦੋ ਮੇਰੇ ਪਤੀ ਨੇ ਪੁਲਿਸ ਨੂੰ ਫੋਨ ਕਰਨ ਲਗਾ ਤਾ ਉਕਤ ਕਾਰ ਸਵਾਰਾ ਨੇ 8 ਤੋ 10 ਅਣਪਛਾਤੇ ਵਿਅਕਤੀ ਅਤੇ ਇਕ ਡੀ ਐਸ ਪੀ ਨੂੰ ਮੌਕੇ ਤੇ ਬੁਲਾ ਲਿਆ ਜਿਨ੍ਹਾਂ ਨੇ ਸਾਡੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਜਦੋ ਮੇਰੇ ਦਿਉਰ ਅਮਿਤ ਮੜੀਆ ਨੇ ਓਹਨਾ ਦੀ ਵੀਡੀਓ ਬਨਾਉਨੀ ਸ਼ੁਰੂ ਕੀਤੀ ਤਾਂ ਓਹਨਾ ਨੇ ਮੇਰੇ ਦਿਉਰ ਅਤੇ ਪਤੀ ਦੀ ਮਾਰਕੁਟ ਕੀਤੀ ਅਤੇ ਓਹਨਾ ਦੇ ਮੋਬਾਇਲ ਤੋੜ ਦਿੱਤੇ ਪੀੜਿਤਾ ਆਂਚਲ ਦਾ ਦੋਸ਼ ਹੈ ਕਿ ਇਸ ਦੌਰਾਨ ਮੌਕੇ ਤੇ ਪਹੁੰਚੇ ਰਘੁਨਾਥ ਚੌਕੀ ਦੇ ਪੁਲਿਸ ਕਰਮਚਾਰੀਆਂ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਡੀ ਐਸ ਪੀ ਦੇ ਰਸੂਖ ਦੇ ਚਲਦੇ ਓਹਨਾ ਦੀ ਆਉ ਭਗਤ ਕੀਤੀ ਪੀੜਿਤਾ ਔਰਤ ਆਂਚਲ ਮੜੀਆ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇੰਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।