ਮੋਦੀ ਹੀ ਹੋਣਗੇ ਅਗਲੇ ਪੀਐਮ .

ਨਰਿੰਦਰ ਮੋਦੀ ਦੀ ਸਿਆਸੀ ਤਾਕਤ ਅੱਗੇ ਝੁੱਕੇ ਮੋਹਨ ਭਾਗਵਤ—ਪਾਲੀ 

ਬਿਆਨਾਂ ਤੋ ਪਿੱਛੇ ਹਟੇ ਭਾਗਵਤ,ਮੋਦੀ ਬਣੇ ਰਹਿਣਗੇ ਪ੍ਰਧਾਨ ਮੰਤਰੀ

ਲੁਧਿਆਣਾ—18 ਸਤੰਬਰ (ਰਾਕੇਸ਼ ਅਰੋੜਾ) ਪਿਛਲੇ ਕਈ ਮਹੀਨੀਆਂ ਤੋ ਦੇਸ਼ ਭਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਆਉਣ ਵਾਲੀ 17 ਸਤੰਬਰ 2025 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 75 ਸਾਲ ਦੇ ਹੋ ਜਾਣਗੇ ਤੇ ਰਾਸ਼ਟਰੀ ਸਵੈ ਸੰਘ (ਆਰ.ਐਸ.ਐਸ) ਦਾ ਅਸੂਲ ਹੈ ਕਿ ਜੋ ਵੀ ਵਿਅਕਤੀ ਸੰਘ ਅਤੇ ਸਿਆਸਤ ਵਿੱਚ ਆਪਣੇ 75 ਸਾਲ ਪੂਰੇ ਕਰ ਲੈਦਾ ਹੈ।ਉਸ ਦੀ ਸੰਘ ਅਤੇ ਸਿਆਸਤ ਵਿੱਚੋ ਛੁੱਟੀ ਕਰ ਦਿੱਤੀ ਜਾਂਦੀ ਹੈ।ਪਰ ਸ੍ਰੀ ਨਰਿੰਦਰ ਮੋਦੀ 75 ਸਾਲ ਉਮਰ ਦੇ ਹੋ ਕਿ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ।ਇਹ ਵਿਚਾਰ ਆਮ ਆਦਮੀ ਪਾਰਟੀ ਰਵਿੰਦਰਪਾਲ ਸਿੰਘ ਪਾਲੀ ਨਿਰਦੇਸ਼ਕ ਪੰਜਾਬ ਸਟੇਟ ਕੰਨਟੇਨਰ ਐਡ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਕਹੇ।ਉਨਾਂ ਦੱਸਿਆ ਕਿ ਸ੍ਰੀ ਮੋਦੀ ਦਾ 17 ਸਤੰਬਰ ਨੂੰ 75 ਵਾਂ ਜਨਮ ਦਿਨ ਸੀ।ਆਰ.ਐਸ.ਐਸ ਮੁੱਖੀ ਸ੍ਰੀ ਮੋਹਨ ਭਾਗਵਤ ਪਿਛਲੇ  ਲੰਮੇ ਸਮੇ ਤੋ ਮੀਡੀਆ ਵਿੱਚ ਇਹ ਗੱਲ ਆਮ ਕਹਿੰਦੇ ਸੁਣੇ ਜਾਂ ਸਕਦੇ ਸਨ ਕਿ ਸੰਘ ਅਤੇ ਸਿਆਸਤ ਵਿੱਚ ਜੋ ਵੀ ਵਿਅਕਤੀ ਆਪਣੇ 75 ਸਾਲ ਪੂਰੇ ਕਰ ਲੈਦਾ ਹੈ।ਉਸ ਨੂੰ ਸੰਘ ਦੀ ਅਤੇ ਸਿਆਸੀ ਜਿੰਮੇਵਾਰੀ ਛੱਡਣੀ ਪੈਦੀ ਹੈ।ਪਾਰਟੀ ਵਿੱਚ ਬੈਠੇ ਕਈ ਸ੍ਰੀ ਲਾਲ ਕ੍ਰਿਸ਼ਨ ਅੰਡਵਾਨੀ ਵਰਗੇ ਸੀਨੀਅਰ ਲੀਡਰ ਜੋ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਹੀ ਰਹਿ ਗਏ,ਜਿੰਨਾਂ ਨੂੰ 75 ਸਾਲ ਦੀ ਉਮਰ ਹੋਣ ਤੇ ਘਰ ਬਿਠਾ ਦਿੱਤਾ ਗਿਆ।ਸ੍ਰੀ ਭਾਗਵਤ ਦੇ ਆਏ ਇੰਨਾਂ ਬਿਆਨਾਂ ਨੇ ਭਾਜਪਾ ਹਾਈਕਮਾਂਡ ਵਿੱਚ ਨਵੀ ਚਰਚਾ ਛੇੜ ਦਿੱਤੀ ਸੀ। ਪਾਰਟੀ ਵਿੱਚ ਬੈਠੇ ਸ੍ਰੀ ਨਿਤਿਨ ਗਡਕਰੀ ਅਤੇ ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆ ਨਾਥ ਯੋਗੀ ਵਰਗੇ ਸੀਨੀਅਰ ਲੀਡਰਾਂ ਨੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਨਵੇੇ ਚਿੱਟੇ ਕੁੜਤੇ ਪੁਜਾਮੇ ਸਵਾ ਲਏ ਸਨ।ਸ੍ਰੀ ਮੋਦੀ ਤੋ ਬਾਅਦ ਸ੍ਰੀ ਗਡਕਰੀ  ਅਤੇ ਸ੍ਰੀ ਯੋਗੀ ਨੂੰ ਸ੍ਰੀ ਭਾਗਵਤ ਦੇ ਕਾਫੀ ਨੇੜੇ ਮੰਨਿਆ ਜਾਂਦਾ ਹੈ।ਇੰਨਾਂ ਦੋਨਾਂ ਲੀਡਰਾਂ ਵਿੱਚੋ ਇੱਕ ਦੇ ਪ੍ਰਧਾਨ ਮੰੰਤਰੀ ਬਣ ਦੀ ਚਰਚਾ ਦੇਸ਼ ਦੇ ਕੋਨੇ ਕੋਨੇ ਵਿੱਚ ਚੱਲ ਰਹੀ ਸੀ।ਪਰ ਪਿਛਲੇ ਦਿਨੀ ਸ੍ਰੀ ਭਾਗਵਤ ਨੇ ਮੀਡੀਆ ਵਿੱਚ ਬਿਆਨ ਦੇ ਦਿੱਤਾ ਸੀ ਕਿ ਸੰਘ ਵਿੱਚ ਅਜਿਹੇ ਕੋਈ ਨਿਯਮ ਨਹੀ ਹਨ,ਜੋ ਵਿਅਕਤੀ 75 ਸਾਲ ਦਾ ਹੋ ਜਾਵੇਗਾ ਤਾਂ ਵੀ ਉਹ ਆਪਣੇ ਅਹੁਦੇ ਤੇ ਬਣਿਆ ਰਹੇਗਾ।ਸ.ਪਾਲੀ ਨੇ ਦੱਸਿਆ ਕਿ ਪਰ ਸ੍ਰੀ ਮੋਦੀ ਸਿਆਸੀ ਤੌਰ ਤੇ ਏਨੇ ਤਾਕਤਵਰ ਹਨ,ਜਿੰਨਾਂ ਅੱਗੇ ਆਰ.ਐਸ.ਐਸ ਮੁੱਖੀ ਸ੍ਰੀ ਭਾਗਵਤ ਨੂੰ ਝੁੱਕ ਕੇ ਆਪਣਾ ਫੈਸਲਾ ਵਾਪਸ ਲੈਣਾ ਪਿਆ।