5ਵੀਂ ਸਿੱਖ ਬਟਾਲੀਅਨ ਨੇ ਵੰਡੀ ਰਾਹਤ ਸਮੱਗਰੀ .
5ਵੀਂ ਸਿੱਖ ਬਟਾਲੀਅਨ ਦੇ ਸੈਨਿਕਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀ ਗਈ ਰਾਹਤ ਸਮੱਗਰੀ
ਬਾਬਾ ਬਕਾਲਾ ਸਾਹਿਬ, 10 ਸਤੰਬਰ (ਸੁਖਰਾਜ ਸਿੰਘ ਮੱਦੇਪੁਰ)ਪੰਜਾਬ ਵਿੱਚ ਹੜਾਂ ਕਾਰਨ ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ ਅਤੇ ਬਾਊਪੁਰ ਮੰਡ ਏਰੀਏ ਬਣੇ ਹਲਾਤਾਂ ਨੂੰ ਦੇਖਦਿਆਂ ਹੋਇਆ ਸਿੱਖ ਰੈਜੀਮੈਂਟ ਦੀ 5ਵੀਂ ਬਟਾਲੀਅਨ ਦੇ ਸਾਬਕਾ ਸੈਨਿਕਾਂ ਵੱਲੋਂ ਆਪਣੀ ਯੂਨਿਟ ਦੇ ਅਫਸਰ ਸਹਿਬਾਨ ਅਤੇ ਜਵਾਨਾਂ ਦੀ ਮਦਦ ਨਾਲ ਮੋਬਾਈਲ ਕੈਂਪ ਲਗਾਕੇ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਰੋਜ਼ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਜਿਵੇਂ ਸੁੱਕਾ ਰਾਸ਼ਨ, ਦਵਾਈਆਂ, ਤਰਪਾਲਾਂ, ਮੱਛਰਦਾਨੀਆਂ, ਆਡੋਮਾਸ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਵਸਤਾਂ ਦੇ ਕੇ ਸਹਾਇਤਾ ਕੀਤੀ।ਜਾਣਕਾਰੀ ਦਿੰਦਿਆਂ ਹੌਲਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਸਾਡੇ ਸਾਬਕਾ ਸੈਨਿਕ ਕੈਪਟਨ ਸੁਰਿੰਦਰ ਸਿੰਘ , ਸੂਬੇਦਾਰ ਗੁਰਮੇਲ ਸਿੰਘ ਅਤੇ ਕੈਪਟਨ ਰਣਜੋਧ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਮਿਲਟਰੀ ਡਿਵੀਜ਼ਨ ਅੰਮ੍ਰਿਤਸਰ ਦੇ ਕਮਾਂਡਰ ਸਾਬ ਦੀ ਮਦਦ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਟੀਮਾਂ ਬਣਾ ਕੇ ਸਹਾਇਤਾ ਕਰਨ ਲਈ ਕਦਮ ਚੁਕਿਆ ਗਿਆ। ਉਹਨਾਂ ਨੇ ਆਪਣੀ 5 ਵੀਂ ਸਿੱਖ ਬਟਾਲੀਅਨ ਦੇ ਅਫਸਰ ਸਹਿਬਾਨ ਅਤੇ ਸੈਨਿਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁਸ਼ਕਲ ਦੌਰ ਵਿੱਚ ਅੱਗੇ ਹੋ ਮਦਦ ਕੀਤੀ ਅਤੇ ਉਹਨਾਂ ਦੇਸ਼ ਦੇ ਸਾਰੇ ਸਾਬਕਾ ਸੈਨਿਕਾਂ , ਸੰਸਥਾਵਾਂ, ਕਿਸਾਨ ਜਥੇਬੰਦੀਆਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਮੌਕੇ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਰਕਾਰ ਨੂੰ ਅੱਗੇ ਵੱਧ ਕੇ ਕਿਸਾਨਾਂ ਦੇ ਮੁੜ ਵਸੇਬੇ ਲਈ ਵੱਧ ਤੋਂ ਵੱਧ ਰਾਹਤ ਪੈਕੇਜ ਜਾਰੀ ਕਰਨੇ ਚਾਹੀਦੀ ਹੈ। ਸਾਬਕਾ ਸੈਨਿਕਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
