ਸੀ.ਬੀ.ਆਈ. ਦਾ ਫਰਜੀ ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਨ ਵਾਲੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼.
5 ਕਰੋੜ 25 ਲੱਖ ਦੀ ਹੋਈ ਰਿਕਵਰੀ
ਲੁਧਿਆਣਾ (ਅਸ਼ਵਨੀ ਅਹੂਜਾ/ਵਿਸ਼ੂ ਜੇਤਲੀ) - ਸ਼੍ਰੀ ਸਵੱਪਨ ਸ਼ਰਮਾ, ਆਈ.ਪੀ.ਐਸ.. ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਰੁਪਿੰਦਰ ਸਿੰਘ ਪੀ.ਪੀ.ਐਸ. ਦੀ ਨਿਗਰਾਨੀ ਹੇਠ ਸਾਈਬਰ ਠੱਗਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਵੈਭਵ ਸਹਿਗਲ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਪੀ.ਬੀ.ਆਈ. ਲੁਧਿਆਣਾ ਦੀ ਜੇਰੇ ਨਿਗਰਾਨੀ ਸ਼੍ਰੀ ਜਸਵੀਰ ਸਿੰਘ ਗਿੱਲ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਵਲੋਂ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਜਿਸ ਵਿੱਚ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਵਰਧਮਾਨ ਇੰਡਸਟਰੀ ਦੇ ਮਾਲਕ ਸ਼੍ਰੀ ਪੀ ਐਲ �"ਸਵਾਲ ਨੂੰ ਸੀ.ਬੀ.ਆਈ. ਦਾ ਫਰਜੀ ਅਧਿਕਾਰੀ ਬਣ ਕੇ ਉਸਨੂੰ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦੇ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ਕਰੋੜ ਰੁਪਏ ਹਾਸਲ ਕਰਕੇ ਸਾਈਬਰ ਧੋਖਾਧੜੀ ਕੀਤੀ ਗਈ ਸੀ। ਜਿਸ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਇਸ ਇੰਟਰ ਸਟੇਟ ਗੈਂਗ ਨੂੰ ਟਰੇਸ ਕੀਤਾ ਗਿਆ। ਇਸ ਪੱਧਰ ਦੇ ਸਾਈਬਰ ਕ੍ਰਾਈਮ ਕਰਨ ਵਾਲੇ 1 ਦੋਸ਼ੀ ਨੂੰ ਆਸਾਮ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 8 ਦੋਸ਼ੀਆਂ ਨੂੰ ਜੋ ਕਿ ਆਸਾਮ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦਿਲੀ ਨਾਲ ਸਬੰਧਤ ਹਨ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਮਿਲੀ। ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ 5 ਕਰੋੜ 25 ਲੱਖ ਰੁਪਏ ਪਹਿਲਾਂ ਹੀ ਰਿਕਵਰ ਕਰਵਾਏ ਜਾ ਚੁੱਕੇ ਹਨ। ਹੁਣ ਤੱਕ ਰਿਪੋਰਟ ਹੋਏ ਸਾਈਬਰ ਧੋਖਾਧੜੀ ਸਬੰਧੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (MHA) ਮੁਤਾਬਿਕ 5,25,00,600/- ਰੁਪਏ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਗਈ ਹੈ।
ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਤਾਂ ਤੁਰੰਤ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਨੂੰ ਰਿਪੋਰਟ ਕੀਤਾ ਜਾਵੇ ਤਾਂ ਜੋ ਸਾਈਬਰ ਅਪਰਾਧਾਂ ਤੋਂ ਬਚਿਆ ਜਾ ਸਕੇ।
