ਮੈਂ ਭਾਰਤੀ ਫੌਜ ਕੋਲ ਅਪਣੇ ਆਪ ਨੂੰ ਸਮ੍ਰਪਿਤ ਕਰਨ ਲਈ ਦੇਰੀ ਨਹੀਂ ਕਰਾਗਾਂ - ਐਡਵੋਕੇਟ ਘੁੰਮਣ.

 ਰਾਜਨੀਤਕ ਮੀਟਿੰਗਾਂ ਨੂੰ ਅਗਲੇ ਐਲਾਨ ਤੱਕ ਕੀਤਾ ਮੁਲਤਵੀ 

 

 ਲੁਧਿਆਣਾ 8 ਮਈ (ਰਾਕੇਸ਼ ਅਰੋੜਾ)  -  ਅਪ੍ਰੇਸ਼ਨ 'ਸੰਧੂਰ' ਦੀ ਸਫਲਤਾ ਤੇ ਜਿੱਥੇ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਸਲਾਘਾ ਕੀਤੀ ਉੱਥੇ  ''ਅੱਤਵਾਦ ਦੇ ਖ਼ਿਲਾਫ਼ ਆਰੰਭੀ ਗਈ ਲੜਾਈ ਵਿੱਚ ਪੂਰਾ ਦੇਸ਼ ਇੱਕਜੁੱਟ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ 'ਤੇ ਮਾਣ ਹੈ।  ਘੁੰਮਣ ਨੇ ਕਿਹਾ ਕਿ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜ੍ਹੇ ਹਨ।  ਉਨ੍ਹਾਂ ਅਪਣੀ ਗੱਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਜਰੂਰਤ ਪੈਂਦੀ ਹੈ ਤਾਂ ਮੈਂ ਭਾਰਤੀ ਫੌਜ ਕੋਲ ਅਪਣੇ ਆਪ ਨੂੰ ਸਮ੍ਰਪਿਤ ਕਰਨ ਲਈ ਦੇਰੀ ਨਹੀਂ ਕਰਾਂਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪ੍ਰੀਵਾਰ ਵਿਚੋਂ ਕਈ ਮੈਂਬਰ ਭਾਰਤੀ ਫੌਜ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।  ਘੁੰਮਣ ਨੇ ਕਿਹਾ ਕਿ ਨੌਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ।  ਦੂਜੇ ਪਾਸੇ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਐਲਾਨ ਕੀਤਾ ਕਿ ਬੇਸ਼ੱਕ ਉਹ ਲੁਧਿਆਣਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕਰਨ ਵਿਚ ਵਿਅਸਤ ਹਨ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਗਲੇ ਐਲਾਨ ਤੱਕ ਉਹ ਆਪਣੀਆਂ ਸਾਰੀਆਂ ਮੀਟਿੰਗਾਂ ਨੂੰ ਰੱਦ ਕਰਦੇ ਹਨ।  ਐਡਵੋਕੇਟ ਘੁੰਮਣ ਨੇ ਸਮੂਹ ਸ਼ਹਿਰ ਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਜਾ ਪ੍ਰਸ਼ਾਸਨ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਉਨ੍ਹਾਂ ਨਿਰਦੇਸ਼ਾਂ ਨੂੰ ਮੁਢਲਾ ਫਰਜ਼ ਸਮਝਦੇ ਹੋਏ ਪਾਲਣਾ ਕਰਨ।    ਫੋਟੋ: ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਉਮੀਦਵਾਰ ਸ੍ਰੋਮਣੀ ਅਕਾਲੀ ਦਲ