ਪਖੋਵਾਲ ਰੋਡ ਤੋਂ ਪੀਏਯੂ ਤਕ—ਐਡਵੋਕੇਟ ਪਰੁਪਕਾਰ ਸਿੰਘ ਘੁੰਮਣ ਨੇ ਲੋਕ ਮੁੱਦੇ ਚੁੱਕੇ, ਹੱਕਾਂ ਦੀ ਆਵਾਜ਼ ਬਣੇ.

 

ਲੁਧਿਆਣਾ, 1 ਮਈ: (ਰਾਕੇਸ਼ ਅਰੋੜਾ) - ਲੁਧਿਆਣਾ ਪੱਛਮੀ ਉਪ-ਚੋਣ 2025 ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਅੱਜ ਆਪਣੇ ਚੋਣ ਪ੍ਰਚਾਰ ਤਹਿਤ ਦੋ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਲੋਕਾਂ ਦੀ ਆਵਾਜ਼ ਨੂੰ ਉਠਾਇਆ।

ਪੀਏਯੂ ਗੇਟ ਤੇ ਕੰਪਿਊਟਰ ਅਧਿਆਪਕਾਂ ਦੇ ਰੋਸ ਧਰਨੇ ਵਿੱਚ ਸ਼ਮੂਲੀਅਤ

ਐਡਵੋਕੇਟ ਘੁੰਮਣ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਪਣੇ ਹੱਕ ਲਈ ਆਵਾਜ਼ ਉਠਾਉਣ ਵਾਲਿਆਂ ਉੱਤੇ ਸਰਕਾਰ ਵੱਲੋਂ ਪੁਲਿਸ ਦੀ ਬਲਵਰਤੀ ਹੋ ਰਹੀ ਹੈ। ਪੀਏਯੂ  ਵਿਖੇ ਕੰਪਿਊਟਰ ਅਧਿਆਪਕਾਂ ਦੇ ਰੋਸ ਧਰਨੇ ਨੂੰ ਦਬਾਉਣ ਲਈ ਪੁਲਿਸ ਨੇ ਅਣਚਾਹੀ ਦਖਲਅੰਦਾਜ਼ੀ ਕੀਤੀ।

ਉਨ੍ਹਾਂ ਸਰਕਾਰੀ ਭਰਤੀਆਂ ਦੀਆਂ ਵਿਵਾਦਿਤ ਵਿਵਸਥਾਵਾਂ ’ਤੇ ਅੰਕੜਿਆਂ ਸਹਿਤ ਸਵਾਲ ਖੜੇ ਕੀਤੇ:

ਲਾਈਨਮੈਨ : 1,370 ਵਿੱਚੋਂ 534 ਹਰੀਆਣਾ ਅਤੇ 94 ਰਾਜਸਥਾਨ ਨੂੰ

ਜੂਨੀਅਰ ਇੰਜੀਨੀਅਰ: 500 ਵਿੱਚੋਂ 150 ਬਾਹਰੀਆਂ ਨੂੰ ਵੇਟਰਨਰੀ ਇੰਸਪੈਕਟਰ: 644 ਵਿੱਚੋਂ 154 ਹਰੀਆਣਾ ਅਤੇ ਰਾਜਸਥਾਨ ਨੂੰ

 ਪਖੋਵਾਲ ਰੋਡ ’ਤੇ ਗ੍ਰੀਨਫੀਲਡ ਸੋਸਾਇਟੀ ਦਾ ਦੌਰਾ ਅਡਵੋਕੇਟ ਘੁੰਮਣ ਨੇ ਗ੍ਰੀਨਫੀਲਡ, ਪਖੋਵਾਲ ਰੋਡ ਵਿਖੇ ਵਸਦੀ ਇਕ ਨਿਵਾਸੀ ਸੋਸਾਇਟੀ ਦਾ ਦੌਰਾ ਕੀਤਾ ਜਿੱਥੇ ਲੋਕ ਘਟੀਆ ਇਨਫ੍ਰਾਸਟਰਕਚਰ, ਟੁੱਟੀਆਂ ਸੜਕਾਂ ਅਤੇ ਵੱਧ ਰਹੀਆਂ ਚੋਰੀਆਂ ਕਾਰਨ ਬਹੁਤ ਦੁੱਖੀ ਹਨ। ਉਨ੍ਹਾਂ ਨੇ ਲੋਕਾਂ ਦੀ ਸੁਣਵਾਈ ਕਰਦਿਆਂ ਕਿਹਾ ਕਿ ਚੋਣਾਂ ਜਿੱਤਣ ਉਪਰੰਤ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ।