ਡਾ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਧਾਇਕ ਬੱਗਾ ਅਤੇ ਚੇਅਰਮੈਨ ਗਿੱਲ ਨੂੰ ਦਿੱਤਾ ਸੱਦਾ .

 

ਲੁਧਿਆਣਾ 29 ਅਪ੍ਰੈਲ (ਰਾਕੇਸ਼ ਅਰੋੜਾ) - ਡਾਕਟਰ ਬੀ ਆਰ ਅੰਬੇਦਕਰ ਯੂਥ ਵੈਲਫੇਅਰ ਐਂਡ ਸਪੋਰਟਸ ਸੁਸਾਇਟੀ ਮੁਹੱਲਾ ਕਾਰਾਬਾਰਾ, ਅਰਜਨ ਨਗਰ, ਲੁਧਿਆਣਾ ਵਿਖੇ 3 ਮਈ ਦਿਨ ਸ਼ਨੀਵਾਰ ਸ਼ਾਮ ਨੂੰ ਸ਼ਾਮ 7 ਵਜੇ ਤੋਂ ਲੈ ਕੇ 11 ਵਜੇ ਤੱਕ ਵਿਸ਼ਾਲ ਸਮਾਗਮ ।

ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਜੀਤ ਕੁਮਾਰ, ਸ੍ਰੀ ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਕਪਿਲ ਕੁਮਾਰ ਨੇ ਦੱਸਿਆ ਕਿ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮਿਸ਼ਨਰੀ ਗਾਇਕ ਗਿਆਨ ਗੰਗੜ,ਐਸ ਐਸ ਆਜ਼ਾਦ ਮਿਸ਼ਨਰੀ ਗਾਇਕ ਡਾਕਟਰ ਬੀ ਅਰ ਅੰਬੇਦਕਰ ਸਾਹਿਬ ਜੀ ਦੀ ਜੀਵਨੀ ਤੇ ਗੁਣਗਾਣ ਕਰਨਗੇ ।ਸਮਾਗਮ ਸੱਦਾਂ ਪੱਤਰ ਅੱਜ ਹਲਕਾ ਉਤਰੀ ਤੋ ਵਿਧਾਇਕ ਚੋਧਰੀ ਮਦਨ ਲਾਲ ਬੱਗਾ,ਕੋਸਲਰ ਅਮਨ ਬੱਗਾ ਅਤੇ  ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੂੰ ਦਿੱਤਾ ਗਿਆ ਅਤੇ  ਬਲਜੀਤ ਕੁਮਾਰ, ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਕਪਿਲ ਕੁਮਾਰ, ਮਨਪ੍ਰੀਤ ਸਿੰਘ ਆਦਿ ਸਮੂਹ ਸੰਗਤਾਂ ਅਪੀਲ ਕੀਤੀ ਹੈ ਕਿ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮਦਿਨ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਵੱਡੀ ਪੱਧਰ ਤੇ ਮਨਾਉਣ।