ਜੋ ਸੱਚੇ ਮਨ ਨਾਲ ਮਾਂ ਚਿੰਤਪੁਰਨੀ ਦੀ ਪੂਜਾ ਕਰਦਾ ਹੈ, ਮਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ : ਰਾਜੂ ਮਲਹੋਤਰਾ.
ਲੁਧਿਆਣਾ ਅਪ੍ਰੈਲ ( ਵਰਿੰਦਰ ਪ੍ਰਕਾਸ਼ ਭਾਂਬਰੀ):ਨਿਊ ਪੰਜਾਬ ਕਲੱਬ ਵੱਲੋਂ ਮਾਂ ਚਿੰਤਪੁਰਨੀ ਦਰਬਾਰ ਵਿਖੇ 28ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪੰਡਿਤ ਸੂਰਜ ਪਾਠਕ ਨੇ ਮਹਾਂਮਾਈ ਦੀ ਰਸਮੀ ਪੂਜਾ ਨਾਲ ਕੀਤਾ! ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸ਼ਰਮਾ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ! ਇਸ ਜਾਗਰਣ ਵਿੱਚ ਮੁੱਖ ਮਹਿਮਾਨ ਟੀਟੂ ਛਾਬੜਾ ਵੱਲੋਂ ਚੁੰਨੀ ਦੀ ਰਸਮ ਅਦਾ ਕੀਤੀ ਗਈ! ਇਸ ਜਾਗਰਣ ਵਿੱਚ ਪ੍ਰਸਿੱਧ ਭਜਨ ਗਾਇਕ ਵਰੁਣ ਮਦਾਨ ਵੱਲੋਂ ਮਾਂ ਭਗਵਤੀ ਦੇ ਭਜਨ ਦਾ ਗਾਇਨ ਕੀਤਾ ਗਿਆ। ਇਸ ਮੌਕੇ ਭਜਨ ਗਾਇਕ ਵਰੁਣ ਮਦਾਨ ਨੇ 'ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ, ਮੈਂ ਤਾ ਤੇਰੇ ਕੋਲੋ ਮਹਾਰਾਣੀ ਕੈ ਹੋਰ ਵੀ ਕੰਮ ਕਾਨਾ ਹੈ' ਗਾ ਕੇ ਆਪਣੇ ਭਜਨਾਂ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੂ ਮਲਹੋਤਰਾ ਨੇ ਕਿਹਾ ਕਿ ਜੋ ਸੱਚੇ ਮਨ ਨਾਲ ਮਾਂ ਚਿੰਤਪੁਰਨੀ ਦੀ ਪੂਜਾ ਕਰਦਾ ਹੈ, ਮਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ! ਇਸ ਮੌਕੇ ਨਿਊ ਪੰਜਾਬ ਕਲੱਬ ਸਰਦਾਰ ਨਗਰ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਮਲਹੋਤਰਾ ਨੇ ਸਮੂਹ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਪੁਰਸ਼ੋਤਮ ਕੱਕੜ, ਮੀਤ ਪ੍ਰਧਾਨ ਸੁਨੀਲ ਵਿਨਾਇਕ, ਜਨਰਲ ਸਕੱਤਰ ਰਾਕੇਸ਼ ਗੁਲਾਟੀ, ਕੈਸ਼ੀਅਰ ਨਰੇਸ਼ ਕੋਛੜ, ਸੋਹਨ ਲਾਲ ਮਲਹੋਤਰਾ, ਮੋਹਨ ਲਾਲ ਮਲਹੋਤਰਾ, ਮਾਨਵ ਪਾਠਕ, ਹਰੀਸ਼ ਡੰਗ, ਰਾਜਨ ਮਲਹੋਤਰਾ, ਸੰਨੀ ਮਲਹੋਤਰਾ, ਸੁਨੀਲ ਮਲਹੋਤਰਾ, ਅਰੁਣ ਮਲਹੋਤਰਾ, ਮੋਨੂੰ ਭਾਟੀਆ, ਰਾਹੁਲ ਕੋਛੜ, ਅਰੁਣ ਭਾਟੀਆ, ਵਿੱਕੀ ਬਡਲਾ, ਏ. ਜਾਗਰਣ ਵਿੱਚ ਮਨੋਜ ਸ਼ਾਰਦਾ, ਸ਼ੁਭਮ ਅਰੋੜਾ ਅਤੇ ਹੋਰ ਸਾਥੀਆਂ ਨੇ ਸੇਵਾ ਕੀਤੀ।
