ਦਾਖਾ ਅਤੇ ਗਿੱਲ ਹਲਕੇ ਦੇ ਸਰਕਲ ਡੈਲੀਗੇਟਾਂ ਦਾ ਵੱਡਾ ਇਕੱਠ ਪਾਰਟੀ ਦੇ ਸਮਰਥਨ ਦਾ ਪ੍ਰਤੱਖ ਸਬੂਤ - ਮਹੇਸ਼ ਇੰਦਰ ਸਿੰਘ ਗਰੇਵਾਲ.

 ਭਾਈ ਗਰੇਵਾਲ, ਜੱਥੇ: ਆਲਮਗੀਰ, ਹਰਨਾਮਪੁਰਾ, ਗਰਚਾ, ਲਤਾਲਾ, ਛੱਜਾਵਾਲ ਆਦਿ ਨੇ ਲਵਾਈ ਹਾਜ਼ਰੀ 



ਲੁਧਿਆਣਾ  7 ਅਪ੍ਰੈਲ (ਰਾਕੇਸ਼ ਅਰੋੜਾ) - ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਸਬੰਧੀ ਹਲਕਾ ਦਾਖਾ ਅਤੇ ਹਲਕਾ ਗਿੱਲ ਦੇ ਸਰਕਲ ਡੈਲੀਗੇਟਾਂ ਦੀ ਇਕੱਤਰਤਾ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਹੋਈ। ਜਿਲ੍ਰਾ ਅਬਜਰਵਰ  ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਜਿਲਾ ਜਥੇਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ , ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਹਰਜਿੰਦਰ ਸਿੰਘ ਬੋਬੀ ਗਰਚਾ ਸਮੇਤ ਪਾਰਟੀ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਅਬਜਰਵਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਅੱਜ ਦੀ ਮੌਜੂਦਾ ਸਥਿਤੀ ਤੇ ਖੁਲਾਸਾ ਕਰਦਿਆਂ ਕਿਹਾ ਕਿ ਯੋਜਨਾ ਵੱਧ ਢੰਗ ਨਾਲ ਖੇਤਰੀ ਪਾਰਟੀ ਅਕਾਲੀ ਦਲ ਦੀ ਘੇਰਾਬੰਦੀ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਨਾਮ ਤੇ ਦੁਕਾਨਾਂ ਖੋਲ ਕੇ ਪਾਰਟੀ ਵਰਕਰਾਂ ਨੂੰ ਦੁਵਿਧਾ ਚ ਪਾਇਆ ਜਾ ਰਿਹਾ ਹੈ। ਜਿਸ ਦੀ ਅਸਲ ਸੱਚਾਈ ਲੋਕਾਂ ਤੱਕ ਪਹੁੰਚ ਰਹੀ ਹੈ। ਅੱਜ ਦੇ ਇਕੱਠ ਵਿੱਚ ਹਲਕਾ ਦਾਖਾ ਅਤੇ ਹਲਕਾ ਗਿੱਲ ਦੇ ਇੰਚਾਰਜਾਂ ਦੀ ਗੈਰ ਹਾਜ਼ਰੀ ਚ ਪਾਰਟੀ ਦੇ ਅਹੁਦੇਦਾਰਾਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਪਾਰਟੀ ਨਾਲ ਜੁੜੇ ਹੁੰਦੇ ਹਨ ਅਕਾਲੀ ਆਗੂ ਗਰੇਵਾਲ ਨੇ ਆਗਾਮੀ ਦਿਨਾਂ ਚ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਦੋਵਾਂ ਹਲਕਿਆਂ ਦੇ ਵਰਕਰਾਂ ਦੇ ਘਰ ਤੱਕ ਪਹੁੰਚ ਕਰਕੇ ਪਾਰਟੀ ਦੀ ਮਜਬੂਤੀ ਲਈ ਲਾਮਬੰਦੀ ਕਰੇਗੀ। ਉਨਾਂ ਸਪਸ਼ਟ ਕੀਤਾ ਕਿ ਦੋਵਾਂ ਹਲਕਿਆਂ ਦੇ ਇੰਚਾਰਜ ਸਾਹਿਬਾਨ ਵੱਲੋਂ ਅਕਾਲੀ ਦਲ ਦੀ ਭਰਤੀ ਤੋਂ ਪਾਸਾ ਵੱਟਣ ਦੇ ਬਾਵਜੂਦ ਅਕਾਲੀ ਵਰਕਰਾਂ ਨੇ ਆਪ ਮੁਹਾਰੇ ਭਰਤੀ ਕੀਤੀ ਜਿਸ ਨਾਲ ਸੰਬੰਧਿਤ ਸਰਕਲ ਡੈਲੀਗੇਟ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਇਸ ਸਮੇਂ ਗੁਰਜੀਤ ਸਿੰਘ ਲਹਿਰਾ, ਕਰਮਜੀਤ ਸਿੰਘ ਮਲਕਪੁਰ, ਕੈਪਟਨ ਹਰਬੰਸ ਸਿੰਘ ਸਾਇਆ, ਦਲਬੀਰ ਸਿੰਘ ਲਤਾਲਾ, ਕੁਲਦੀਪ ਸਿੰਘ ਈਸੇਵਾਲ, ਚਮਕੌਰ ਸਿੰਘ ਊਬੀ, ਸਵਰਨ ਸਿੰਘ ਝੱਜਾਵਾਲ , ਗੁਰਦੀਪ ਸਿੰਘ ਫੱਲੇਵਾਲ ਨੇ ਵੀ ਆਪੋ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਦਿਆਂ ਪਾਰਟੀ ਨਾਲ ਡੱਟ ਕੇ ਖੜਨ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਬੰਸ ਸਿੰਘ ਗੋਪਾਲਪੁਰ, ਹਰਦੀਪ ਸਿੰਘ ਮਨਸੂਰਾਂ, ਰਘਬੀਰ ਸਿੰਘ ਗਰੇਵਾਲ, ਇਕਬਾਲ ਸਿੰਘ, ਸੁਰਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ ਕੋਠਾ ਪੂਨਾ, ਚੇਅਰਮੈਨ ਗੁਰਿੰਦਰਜੀਤ ਸਿੰਘ, ਇਕਬਾਲ ਸਿੰਘ ਤਾਸ਼ਾ, ਰੋਮੀ , ਹਰਮਿੰਦਰ ਸਿੰਘ ਸਵੱਦੀ, ਸੁਰਿੰਦਰ ਸਿੰਘ ਲਤਾਲਾ, ਗੁਰਮੁਖ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਪ੍ਰਭਜੋਤ ਸਿੰਘ ਫਲੇਵਾਲ, ਬਲਵਿੰਦਰ ਸਿੰਘ, ਬਲਰਾਜ ਸਿੰਘ, ਲਖਵੀਰ ਸਿੰਘ ਸਾਧੂ, ਦਲਜੀਤ ਸਿੰਘ ਨਿਰਮਲ ਸਿੰਘ ਪ੍ਰਧਾਨ ਸੁਰਿੰਦਰ ਸਿੰਘ, ਚਾਹਲ ਜਗਰੂਪ ਸਿੰਘ, ਗੁਰਤੇਜ ਸਿੰਘ , ਜਥੇਦਾਰ ਮਹਿੰਦਰ ਸਿੰਘ ਲਤਾਲਾ, ਅੰਮ੍ਰਿਤਪਾਲ ਸਿੰਘ ਜੱਸਲ, ਦੁਪਿੰਦਰ ਸਿੰਘ ਡਿੰਪੀ, ਵਿਨਰਜੀਤ ਸਿੰਘ ਸੋਹਲ, ਵਿੰਦਰ  ਠਕਰਵਾਲ, ਪਰਮਜੀਤ ਸਿੰਘ ਨੱਤ , ਦਰਸ਼ਨ ਸਿੰਘ ਨਗਰੀ, ਸੁਖਦਰਸ਼ਨ ਸਿੰਘ ਪੋਹੀੜ, ਗੋਗੀ ਕਿਲਾ ਰਾਏਪੁਰ, ਸੁਖਦੀਪ ਸਿੰਘ ਦੀਪਾ, ਰਾਜੂ ਕਿਲਾ ਰਾਏਪੁਰ, ਤਜਿੰਦਰ ਸਿੰਘ ਆਦਿ ਹਾਜਰ ਸਨ।