2024 ਵੀ ਲੰਘ ਗਿਆ ਪੂਰਾ ਧੂਰੀ ਲਾਈਨ ਦਾ ਆਰ ਓ ਬੀ ਰਿਹਾ ਅਧੂਰਾ - ਸਲੂਜਾ.

 


ਲੁਧਿਆਣਾ, 16 ਜਨਵਰੀ (ਵਾਸੂ ਜੇਤਲੀ) - ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਮਿਸਿੰਗ ਲਿੰਕ 2 ਦੁੱਗਰੀ ਰੋਡ ਦੇ ਪ੍ਰਧਾਨ  ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹੈ ਕਿ ਇੱਕ ਹੋਰ ਡੈਡਲਾਈਨ  31 ਦਿਸੰਬਰ 2024 ਤੋਂ ਬਾਅਦ ਵੀ ਸੰਗਰੂਰ ਫਿਰੋਜ਼ਪੁਰ ਰੋਡ ਨੂੰ ਜੋੜਨ ਵਾਲਾ ਧੂਰੀ ਲਾਈਨ ਆਰ �" ਬੀ  ਅਧੂਰਾ ਰਹਿ ਜਾਣ ਕਰਕੇ ਇਲਾਕਾ ਨਿਵਾਸੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। 


ਸ: ਸਲੂਜਾ ਨੇ ਕਿਹਾ ਕਿ ਇਹ ਸੜਕ ਬਣਾਉਣ ਦਾ ਉਦਘਾਟਨ ਅਕਾਲੀ ਸਰਕਾਰ ਵੇਲੇ ਇਸ ਇਲਾਕੇ ਦੀ ਜ਼ਮੀਨ ਐਕੁਆਇਰ ਕਰਕੇ ਕੰਮ ਸ਼ੁਰੂ ਕਰਵਾਇਆ ਸੀ ਤੇ ਧੂਰੀ ਆਰ �" ਬੀ ਦੇ ਦੋਵੇਂ ਪਾਸੇ ਸੜਕ ਬਣਾ ਦਿੱਤੀ ਗਈ ਹੈ ਪਰ ਗਲਾਦਾ ਤੇ ਰੇਲਵੇ ਦੇ ਆਪਸੀ ਤਾਲਮੇਲ ਦੀ ਘਾਟ ਕਰਕੇ ਰੇਲਵੇ ਨੇ ਲੰਬਾ ਸਮਾਂ ਪੁੱਲ ਦਾ ਕੰਮ ਰੋਕੀ ਰੱਖਿਆ ਜੋ ਕਿ ਪਿਛਲੇ ਵਰ੍ਹੇ ਪੂਰਾ ਹੋਣ ਤੋਂ ਬਾਅਦ ਗਲਾਦਾ ਵਲੋਂ ਕੰਮ ਸ਼ੁਰੂ ਕੀਤਾ ਗਿਆ ਜਿਸ ਦੀ  ਡੈਡਲਾਈਨ ਮਾਨਯੋਗ ਹਾਈਕੋਰਟ ਕੋਰਟ ਵੱਲੋਂ 31 ਦਿਸੰਬਰ 2024 ਦਿੱਤੀ ਸੀ ਪਰ ਮਿੱਥੇ ਸਮੇਂ ਵਿੱਚ ਸੜਕ ਨਾ ਬਣਨ ਕਰਕੇ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰ ਐਸੋਸੀਏਸ਼ਨ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ।


ਸ ਸਲੂਜਾ ਨੇ ਗਲਾਡਾ ਸੀ ਏ ਸਾਹਿਬ ਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੁੱਲ ਦਾ ਕੰਮ ਜੰਗੀ ਪੱਧਰ ਤੇ ਦਿਨ ਰਾਤ ਇੱਕ ਕਰਕੇ ਸ਼ੁਰੂ ਕਰਵਾਇਆ ਜਾਏ ਤਾਂ ਕਿ ਸ਼ਹਿਰ ਦੇ ਟ੍ਰੈਫਿਕ ਨੂੰ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਅਤੇ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲ ਸਕੇ,ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਬੇਰਕਲਾਂ ਸਰਪੰਚ, ਨਰੇਸ਼ ਕੁਮਾਰ ਸ਼ਰਮਾ, ਮਨਜੀਤ ਸਿੰਘ ਅਰਨੇਜਾ, ਗੁਰਵੀਰ ਸਿੰਘ ਸੋਨੂ, ਦਮਨਦੀਪ ਸਿੰਘ ਸਲੂਜਾ, ਸੁਖਵਿੰਦਰ ਸਿੰਘ, ਹਰੀਸ਼ ਕੁਮਾਰ ਸ਼ਰਮਾ ਸਾਬਕਾ ਸਰਪੰਚ, ਦਲਜੀਤ ਸਿੰਘ ਮੱਕੜ, ਸੰਜੀਵ ਕੁਮਾਰ ਨੀਟੂ, ਜੁਝਾਰ ਸਿੰਘ,।ਦੀਪਕ ਮੁੰਜਾਲ, ਐਡਵੋਕੇਟ ਹਰਕਮਲ ਸਿੰਘ, ਐਡਵੋਕੇਟ ਗੁਰਜੋਤ ਸਿੰਘ, ਵਿਕਰਮ ਸਿੰਘ ਵੀ ਹਾਜ਼ਰ ਸਨ